ਸਮੱਗਰੀ 'ਤੇ ਜਾਓ​​ 
ਮੁੱਖ ਪੇਜ ਐਕਿਊਟ ਹਸਪਤਾਲ ਕੇਅਰ ਐਟ ਹੋਮ ਪ੍ਰੋਗਰਾਮ​​ 

ਐਕਿਊਟ ਹਸਪਤਾਲ ਕੇਅਰ ਐਟ ਹੋਮ ਪ੍ਰੋਗਰਾਮ​​ 

ਸਾਰੇ ਮੈਡੀ-ਕੈਲ ਲਾਭਪਾਤਰੀ ਧਿਆਨ ਦੇਣ।​​ 

ਕੈਲੀਫੋਰਨੀਆ ਡਿਪਾਰਟਮੈਂਟ ਆਫ਼ ਪਬਲਿਕ ਹੈਲਥ (CDPH) ਦੇ ਨਾਲ ਮਿਲ ਕੇ, ਡਿਪਾਰਟਮੈਂਟ ਆਫ਼ ਹੈਲਥ ਕੇਅਰ ਸਰਵਿਸਿਜ਼ (DHCS) ਨੇ ਮਈ 11, 2023 ਤੋਂ ਪ੍ਰਭਾਵੀ, ਐਕਿਊਟ ਹਸਪਤਾਲ ਕੇਅਰ ਐਟ ਹੋਮ (AHCAH) ਪ੍ਰੋਗਰਾਮ ਨੂੰ ਖਤਮ ਕਰ ਦਿੱਤਾ ਹੈ। CDPH ਨੇ 2019 ਨੋਵਲ ਕੋਰੋਨਾਵਾਇਰਸ (COVID-19) ਲਈ ਅੰਤਰਿਮ ਮਾਰਗਦਰਸ਼ਨ ਸੰਬੰਧੀ ਆਲ ਫੈਸਿਲਿਟੀ ਲੈਟਰ 20-90 ਨੂੰ ਰੱਦ ਕਰ ਦਿੱਤਾ ਹੈ, ਕਿਉਂਕਿ CDPH ਕੋਲ ਸਟੇਟ ਪਬਲਿਕ ਹੈਲਥ ਐਮਰਜੈਂਸੀ (PHE) ਦੀ ਮਿਆਦ ਪੁੱਗਣ ਦੇ ਨਾਲ ਇਸ ਕਿਸਮ ਦੀ ਦੇਖਭਾਲ ਨੂੰ ਲਾਇਸੈਂਸ ਦੇਣ ਦਾ ਕਾਨੂੰਨੀ ਅਧਿਕਾਰ ਨਹੀਂ ਹੈ। CDPH ਦੀਆਂ ਸਹੂਲਤ ਲਾਇਸੈਂਸਿੰਗ ਜ਼ਰੂਰਤਾਂ ਦੇ ਅਨੁਸਾਰ, DHCS ਹੁਣ AHCAH ਪ੍ਰੋਗਰਾਮ ਵਿੱਚ ਹਿੱਸਾ ਨਹੀਂ ਲੈ ਰਿਹਾ ਹੈ।​​