ਡਿਪਾਰਟਮੈਂਟ ਆਫ਼ ਹੈਲਥ ਕੇਅਰ ਸਰਵੀਸਿਜ਼ (DHCS)
DHCS ਦਾ ਉਦੇਸ਼ ਗੁਣਵੱਤਾ ਵਾਲੀ ਸਿਹਤ ਦੇਖਭਾਲ ਤੱਕ ਬਰਾਬਰ ਪਹੁੰਚ ਪ੍ਰਦਾਨ ਕਰਨਾ ਹੈ, ਜਿਸ ਨਾਲ ਸਾਰਿਆਂ ਲਈ ਇੱਕ ਸਿਹਤਮੰਦ ਕੈਲੀਫੋਰਨੀਆ ਹੋ ਸਕਦਾ ਹੈ।
ਇਹ ਵੈਬਪੇਜ ਸੀਮਤ ਅੰਗ੍ਰੇਜ਼ੀ ਮੁਹਾਰਤ ਵਾਲੇ ਲੋਕਾਂ ਨੂੰ ਜਾਣਕਾਰੀ, ਪ੍ਰੋਗਰਾਮਾਂ, ਲਾਭਾਂ ਅਤੇ ਸੇਵਾਵਾਂ ਤੱਕ ਸਾਰਥਕ ਪਹੁੰਚ ਪ੍ਰਦਾਨ ਕਰਨ ਅਤੇ ਇਹ ਯਕੀਨੀ ਬਣਾਉਣ ਲਈ ਬਣਾਇਆ ਗਿਆ ਸੀ ਕਿ ਭਾਸ਼ਾ ਮਹੱਤਵਪੂਰਨ ਸਿਹਤ ਸੇਵਾਵਾਂ ਤੱਕ ਪਹੁੰਚ ਕਰਨ ਵਿੱਚ ਰੁਕਾਵਟ ਨਹੀਂ ਹੈ।
ਪ੍ਰਮਾਣਿਤ ਦੋਭਾਸ਼ੀ ਸਟਾਫ਼ ਮੈਂਬਰਾਂ ਅਤੇ ਹੋਰਾਂ ਦੀ ਸਹਾਇਤਾ ਲਈ ਉਪਲਬਧ ਹੈ ਅਤੇ DHCS ਨਾਲ ਪ੍ਰਭਾਵਸ਼ਾਲੀ ਢੰਗ ਨਾਲ ਸੰਚਾਰ ਕਰਨ ਲਈ ਮੁਫ਼ਤ ਅਨੁਵਾਦ ਅਤੇ ਦੁਭਾਸ਼ੀਏ ਸੇਵਾਵਾਂ ਪ੍ਰਦਾਨ ਕਰਨ ਲਈ DHCS ਵਿਕਰੇਤਾਵਾਂ ਨਾਲ ਕੰਮ ਕਰਦਾ ਹੈ।
myMedi-Cal
https://www.dhcs.ca.gov/Pages/myMedi-Cal.aspx
"myMedi-Cal: ਉਹ ਸਿਹਤ ਦੇਖਭਾਲ ਕਿਵੇਂ ਪ੍ਰਾਪਤ ਕਰੀਏ ਜਿਸ ਦੀ ਤੁਹਾਨੂੰ ਲੋੜ ਹੈ" ਵੈੱਬਪੰਨਾ ਕੈਲੀਫੋਰਨੀਆ ਦੇ ਲੋਕਾਂ ਂ ਨ �ੂੰ ਸੂਚਿਤ ਕਰਦਾ ਹੈ ਕਿ ਬਿਨਾਂ ਲਾਗਤ ਜਾਂ ਘੱਟ ਕੀਮਤ ਵਾਲੀ ਸਿਹਤ ਕਵਰੇਜ ਲਈ Medi-Cal ਲਈ ਕਿਵੇਂ ਬੇਨਤੀ ਕਰਨੀ ਹੈ। ਤੁਸੀਂ ਪ੍ਰੋਗਰਾਮ ਯੋਗਤਾ ਜ਼ਰੂਰਤਾਂ ਬਾਰੇ ਵੀ ਸਿੱਖੋਗੇ। ਇਹ ਗਾਈਡ ਸਲਾਹ ਦਿੰਦੀ ਹੈ ਕਿ ਤੁਸੀਂ ਆਪਣੇ Medi-Cal ਲਾਭਾਂ ਦੀ ਵਰਤੋਂ ਕਿਵੇਂ ਕਰ ਸਕਦੇ ਨ �ੋ ਅਤੇ ਤੁਹਾਡੀ ਨਿੱਜੀ ਜਾਣਕਾਰੀ ਵਿੱਚ ਤਬਦੀਲੀਆਂ ਦੀ ਰਿਪੋਰਟ ਕਦੋਂ ਕਰਨੀ ਹੈ। ਤੁਹਾਨੂੰ ਇਸ ਗਾਈਡ ਨੂੰ ਹੱਥ ਵਿੱਚ ਰੱਖਣਾ ਚਾਹੀਦਾ ਹੈ ਅਤੇ ਇਸਦੀ ਵਰਤੋਂ ਉਦੋਂ ਕਰਨੀ ਚਾਹੀਦੀ ਹੈ ਜਦੋਂ ਤੁਹਾਡੇ ਕੋਲ ਹੇਠ ਲਿਖਿਆਂ ਬਾਰੇ ਸਵਾਲ ਹੋਣ:
- ਕਵਰੇਜ ਵਾਸਤੇ ਕਿਵੇਂ ਬੇਨਤੀ ਕਰੀਏ
- Medi-Cal ਦੁਆਰਾ ਕਵਰ ਕੀਤੇ ਲਾਭ
- Medi-Cal ਨੂੰ ਅੱਪਡੇਟ ਕਰਨਾ ਅਤੇ ਰੀਨਿਊ ਕਰਨਾ
- ਹੱਕ ਅਤੇ ਜ਼ਿੰਮੇਵਾਰੀਆਂ
- DHCS ਪ੍ਰੋਗਰਾਮਾਂ ਅਤੇ ਸੇਵਾਵਾਂ 'ਤੇ ਜਾਣਕਾਰੀ, ਜਿਵੇਂ ਕਿ: ਡੈਂਟਲ ਸਰਵਿਸਿਜ਼; ਸਬਸਟੈਂਸ ਯੂਜ਼ ਡਿਸਆਰਡਰ ਸਰਵਿਸਿਜ਼; ਸਪੈਸ਼ਿਲਿਟੀ ਮੈਂਟਲ ਹੈਲਥ ਸਰਵਿਸਿਜ਼; ਅਰਲੀ ਅਤੇ ਪੇਡੀਐਟ੍ਰਿਕ ਸਕ੍ਰੀਨਿੰਗ, ਡਾਇਗਨਾਸਿਸ, ਅਤੇ ਟ੍ਰੀਟਮੈਂਟ; ਬ੍ਰੈਸਟ ਅਤੇ ਸਰਵਾਇਕਲ ਕੈਂਸਰ ਟ੍ਰੀਟਮੈਂਟ ਪ੍ਰੋਗਰਾਮ; ਇਨ-ਹੋਮ ਸਪੋਰਟਿਵ ਸਰਵਿਸਿਜ਼ ਪ੍ਰੋਗਰਾਮ; ਕਮਿਊਨਿਟੀ-ਆਧਾਰਿਤ ਸੇਵਾਵਾਂ; ਕੈਲੀਫ਼ੋਰਨੀਆ ਚਿਲਡਰਨ'ਜ਼ ਸਰਵਿਸਿਜ਼; ਜਨਰਲੀ ਹੈਂਡੀਕੈਪਡ ਪਰਸਨ'ਜ਼ ਪ੍ਰੋਗਰਾਮ; ਅਤੇ ਹੀਅਰਿੰਗ ਐਡ ਕਵਰੇਜ ਫਾਰ ਚਿਲਡਰਨ ਪ੍ਰੋਗਰਾਮ।
ਮਹੱਤਵਪੂਰਨ ਫ਼ੋਨ ਨੰਬਰ:
Medi-Cal ਮੈਂਬਰ:
(800) 541-5555 (TTY: 711, CA ਸਟੇਟ ਰਿਲੇ)
Medi-Cal ਪ੍ਰਬੰਧਿਤ ਦੇਖਭਾਲ ਹੈਲਥ ਕੇਅਰ ਵਿਕਲਪ: (800) 430-4263 (TTY (800) 430-7077)
Medi-Cal ਡੈਂਟਲ: (800) 322-6384 (TTY (800) 735-2922)
Medi-Cal ਪ੍ਰਦਾਤਾ: (800) 541-5555 (TTY: 711, CA ਸਟੇਟ ਰਿਲੇ)
Medi-Cal ਪ੍ਰਬੰਧਿਤ ਦੇਖਭਾਲ ਅਤੇ ਮੈਂਟਲ ਹੈਲਥ ਆਫ਼ਿਸ ਆਫ਼ ਓਬਡਸਮੈਨ: (888) 452-8609 (TTY: 711, CA ਸਟੇਟ ਰਿਲੇ)
ਰਾਜ ਸੁਣਵਾਈ: (800) 743-8525 (TTY (800) 952-8349)
Covered California: (800) 300-1506 (TTY: 711, CA ਸਟੇਟ ਰਿਲੇ)
ਆਪਣਾ ਕਾਉਂਟੀ ਦਫ਼ਤਰ ਲੱਭੋ
Medi-Cal, ਸਿਹਤ ਕਵਰੇਜ ਅਤੇ ਹੋਰ ਲਾਭਾਂ ਨਾਲ ਮਦਦ ਵਾਸਤੇ, ਆਪਣੇ ਕਾਉਂਟੀ ਦਫ਼ਤਰ ਨਾਲ ਸੰਪਰਕ ਕਰੋ:
Medi-Cal ਕਾਉਂਟੀ ਦਫ਼ਤਰ
ਓਬਡਸਮੈਨ ਆਫ਼ਿਸ
Medi-Cal ਪ੍ਰਬੰਧਿਤ ਦੇਖਭਾਲ ਅਤੇ ਮੈਂਟਲ ਹੈਲਥ ਆਫ਼ਿਸ ਆਫ਼ ਓਬਡਸਮੈਨ ਇੱਕ ਨਿਰਪੱਖ ਨਜ਼ਰੀਏ ਤੋਂ ਸਮੱਸਿਆਵਾਂ ਨੂੰ ਹੱਲ ਕਰਨ ਵਿੱਚ ਮਦਦ ਕਰਦਾ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਮੈਂਬਰਾਂ ਨੂੰ ਸਾਰੀਆਂ ਡਾਕਟਰੀ ਤੌਰ 'ਤੇ ਲੋੜੀਂਦੀਆਂ ਸਿਹਤ ਅਤੇ ਵਿਵਹਾਰ ਸੰਬੰਧੀ ਸਿਹਤ ਕਵਰ ਕੀਤੀਆਂ ਸੇਵਾਵਾਂ ਪ੍ਰਾਪਤ ਹੋਣ ਜਿਨ੍ਹਾਂ ਲਈ ਯੋਜਨਾਵਾਂ ਇਕਰਾਰਨਾਮੇ ਨਾਲ ਜ਼ਿੰਮੇਵਾਰ ਹਨ।
ਓਮਬਡਸਮੈਨ ਦਫ਼ਤਰ ਕਿਸੇ ਸ਼ਿਕਾਇਤ ਵਿੱਚ ਸਵੈ-ਚਲਿਤ ਤੌਰ 'ਤੇ ਕਿਸੇ ਦਾ ਪੱਖ ਨਹੀਂ ਲੈਂਦਾ ਹੈ। ਇਹ ਸਾਰੇ ਪੱਖਾਂ ਨੂੰ ਨਿਰਪੱਖ ਅਤੇ ਬਾਹਰਮੁਖੀ ਢੰਗ ਨਾਲ ਵਿਚਾਰੇਤਗਾ। ਓਮਬਡਸਮੈਨ ਦਫ਼ਤਰ ਸਿਹਤ ਦੇਖਭਾਲ ਪਹੁੰਚ ਸਮੱਸਿਆਵਾਂ ਦੇ ਨਿਰਪੱਖ ਹੱਲ ਕਰਨ ਵਿੱਚ ਮਦਦ ਕਰਦਾ ਹੈ।
ਕੰਮ ਦੇ ਘੰਟੇ: ਸੋਮਵਾਰ ਤੋਂ ਸ਼ੁੱਕਰਵਾਰ, ਸਵੇਰੇ 8 ਤੋਂ ਸ਼ਾਮ 5 PST ਵਜੇ ਤੱਕ; ਰਾਜ ਦੀਆਂ ਸਰਕਾਰੀ ਛੁੱਟੀਆਂ ਤੋਂ ਇਲਾਵਾ
ਓਬਡਸਮੈਨ ਦਾ ਦਫ਼ਤਰ: (888) 452-8609 (TTY: 711, CA ਸਟੇਟ ਰਿਲੇ)
MMCDOmbudsmanOffice@dhcs.ca.gov
ਟੇਲੀਫ਼ੋਨ ਸਰਵਿਸ ਸੈਂਟਰ (TSC)
TSC Medi-Cal ਬਾਰੇ ਆਮ ਜਾਣਕਾਰੀ ਅਤੇ Medi-Cal ਬਿੱਲਾਂ ਸੰਬੰਧੀ ਸਵਾਲਾਂ ਦੇ ਜਵਾਬ ਦੇਣ ਵਿੱਚ ਮਦਦ ਕਰ ਸਕਦਾ ਹੈ।
ਕੰਮ ਦੇ ਘੰਟੇ: ਸੋਮਵਾਰ ਤੋਂ ਸ਼ੁੱਕਰਵਾਰ, ਸਵੇਰੇ 8 ਤੋਂ ਸ਼ਾਮ 5 PST ਵਜੇ ਤੱਕ; ਛੁੱਟੀਆਂ ਤੋਂ ਇਲਾਵਾ
Medi-Cal ਮੈਂਬਰ: (800) 541-5555 (TTY: 711, CA ਸਟੇਟ ਰਿਲੇ)
Medi-Cal ਪ੍ਰਦਾਤਾ: (800) 541-5555 (TTY: 711, CA ਸਟੇਟ ਰਿਲੇ)
Medi-Cal Rx ਗਾਹਕ ਸੇਵਾ ਕੇਂਦਰ
Medi-Cal Rx ਸੇਵਾ ਕੇਂਦਰ ਤੁਹਾਡੀ ਇਸ ਵਿੱਚ ਮਦਦ ਕਰ ਸਕਦਾ ਹੈ:
- ਫਾਰਮੇਸੀ ਲਾਭਾਂ ਨਾਲ ਸੰਬੰਧਿਤ ਸਵਾਲ
- ਨਜ਼ਦੀਕੀ ਫਾਰਮੇਸੀ ਜਾਂ ਮੇਲ-ਆਰਡਰ ਫਾਰਮੇਸੀ ਲੱਭਣ
- ਸ਼ਿਕਾਇਤ ਦਾਇਰ ਕਰਨ
ਸਾਨੂੰ ਕਾਲ ਕਰਨ ਤੋਂ ਪਹਿਲਾਂ ਹੇਠਾਂ ਦਿੱਤੀ ਜਾਣਕਾਰੀ ਉਪਲਬਧ ਕਰਵਾਉਣਾ ਮਦਦਗਾਰ ਹੁੰਦਾ ਹੈ ਤਾਂ ਜੋ ਅਸੀਂ ਤੁਹਾਨੂੰ ਸਹੀ ਵਿਅਕਤੀ ਤੱਕ ਜਲਦੀ ਪਹੁੰਚਾ ਸਕੀਏ:
- Medi-Cal ਮੈਂਬਰ ਦਾ ਪਹਿਲਾ ਅਤੇ ਆਖ਼ਰੀ ਨਾਮ; ਅਤੇ
- Medi-Cal ਮੈਂਬਰ ਦੀ ਲਾਭਪਾਤਰੀ ID ਕਾਰਡ ਨੰਬਰ; ਜਾਂ
- ਮੈਂਬਰ ਦੀ ਜਨਮ ਮਿਤੀ
ਕੰਮ ਦੇ ਘੰਟੇ: ਦਿਨ ਵਿੱਚ 24 ਘੰਟੇ, ਹਫ਼ਤੇ ਵਿੱਚ 7 ਦਿਨ, ਸਾਲ ਵਿੱਚ 365 ਦਿਨ
Medi-Cal Rx ਗਾਹਕ ਸੇਵਾ ਕੇਂਦਰ: (800) 977-2273(TTY: 711, CA ਸਟੇਟ ਰਿਲੇ)
Medi-Cal ਪ੍ਰਬੰਧਿਤ ਦੇਖਭਾਲ ਸਿਹਤ ਦੇਖਭਾਲ ਵਿਕਲਪ
Medi-Cal ਪ੍ਰਬੰਧਿਤ ਦੇਖਭਾਲ ਸਿਹਤ ਦੇਖਭਾਲ ਵਿਕਲਪਾਂ (HCO) ਦੀ ਭੂਮਿਕਾ, DHCS ਦਾ ਹਿੱਸਾ, ਇੱਕ ਨਾਮਾ ਂਕਣ ਬ੍ਰੋਕਰ ਠੇਕੇਦਾਰ ਦੁਆਰਾ ਸਿਹਤ ਦੇਖਭਾਲ ਤੱਕ ਪਹੁੰਚ ਨੂੰ ਯਕੀਨੀ ਬਣਾਉਣਾ ਹੈ। ਠੇਕੇਦਾਰ Medi-Cal ਮੈਂਬਰਾਂ ਨੂੰ ਪ੍ਰਬੰਧਿਤ ਦੇਖਭਾਲ ਯੋਜਨਾਵਾਂ ਬਾਰੇ ਜਾਣਕਾਰੀ ਦਿੰਦਾ ਹੈ। ਇਹ ਮੈਂਬਰਾਂ ਨੂੰ ਉਹਨਾਂ ਦੇ Medi-Cal ਲਾਭਾਂ ਬਾਰੇ ਸੂਚਿਤ ਫੈਸਲੇ ਲੈਣ ਵਿੱਚ ਮਦਦ ਕਰਦਾ ਹੈ। ਪਲਾਨਾਂ ਵਿੱਚ ਡਾਕਟਰੀ ਅਤੇ ਦੰਦਾਂ ਦੀ ਦੇਖਭਾਲ ਸੇਵਾਵਾਂ ਸ਼ਾਮਲ ਹੋ ਸਕਦੀਆਂ ਹਨ।
Medi-Cal ਪ੍ਰਬੰਧਿਤ ਦੇਖਭਾਲ: (800) 430-4263 (TTY (800) 430-7077)
ਡੈਂਟਲ ਸੇਵਾਵਾਂ
Medi-Cal, Medi-Cal ਮੈਂਬਰਾਂ ਲਈ ਦੰਦਾਂ ਦੀਆਂ ਕਈ ਤਰ੍ਹਾਂ ਦੀਆਂ ਸੇਵਾਵਾਂ ਨੂੰ ਕਵਰ ਕਰਦਾ ਹੈ, ਜਿਸ ਵਿੱਚ ਸ਼ਾਮਲ ਹਨ:
- ਦੰਦਾਂ ਦੀ ਨਿਦਾਨਕ ਅਤੇ ਰੋਕਥਾਮਕ ਸਾਫ਼-ਸਫ਼ਾਈ (ਜਿਵੇਂ, ਜਾਂਚਾਂ, ਐਕਸ-ਰੇ, ਅਤੇ ਦੰਦਾਂ ਦੀ ਕਲਿੰਜ਼ਿੰਗ)
- ਦਰਦ ਨਿਯੰਤ੍ਰਣ ਵਾਸਤੇ ਐਮਰਜੈਂਸੀ ਸੇਵਾਵਾਂ
- ਦੰਦ ਕੱਢਣਾ
- ਭਰਨਾ
- ਰੂਟ ਕੇਨਲ ਟ੍ਰੀਟਮੈਂਟ (ਅੰਟੇਰਿਅਰ/ਪੋਸਟੇਰਿਅਰ)
- ਕ੍ਰਾਊਨ (ਪ੍ਰਿਫੈਬ੍ਰੀਕੇਟਿਡ/ਲੈਬੋਰੇਟਰੀ)
- ਸਕੇਲਿੰਗ ਅਤੇ ਰੂਟ ਪਲਾਨਿੰਗ
- ਪ੍ਰਿਓਡਨਲ ਮੈਂਟੇਨੈਂਸ
- ਪੂਰੇ ਅਤੇ ਅੱਧੇ ਦੰਦ
- ਯੋਗ ਬੱਚਿਆਂ ਵਾਸਤੇ ਓਰਥੋਡੋਂਟਿਕਸ
ਮੈਂਬਰ Medi-Cal ਡੈਂਟਲ ਨਾਮਾਂਕਿਤ ਪ੍ਰਦਾਤਿਆਂ ਦੁਆਰਾ ਦੰਦਾਂ ਦੀਆਂ ਸੇਵਾਵਾਂ ਤੱਕ ਪਹੁੰਚ ਕਰ ਸਕਦੇ ਹਨ, ਜੋ ਮੈਂਬਰਾਂ ਨੂੰ ਇਲਾਜ ਦੇ ਸਭ ਤੋਂ ਵਧੀਆ ਕੋਰਸ ਬਾਰੇ ਸਲਾਹ ਦੇਣਗੇ, ਅਤੇ ਉਹਨਾਂ ਖਾਸ ਸ਼ਰਤਾਂ ਅਧੀਨ ਜਿਨ੍ਹਾਂ ਲਈ ਇਹਨਾਂ ਵਿੱਚੋਂ ਕੁਝ ਸੇਵਾਵਾਂ ਮਨਜ਼ੂਰ ਹਨ।
ਮੈਂਬਰ ਗਾਹਕ ਸੇਵਾ ਫ਼ੋਨ ਲਾਈਨ: (800) 322-6384 (TTY (800) 735-2922)
ਪ੍ਰਦਾਤਾ ਗਾਹਕ ਸੇਵਾ ਫ਼ੋਨ ਲਾਈਨ: (800) 423-0507
ਆਮ ਜਾਣਕਾਰੀ ਵਾਸਤੇ, ਕਿਰਪਾ ਕਰਕੇ ਸੰਪਰਕ ਕਰੋ: Dental@dhcs.ca.gov
ਡੈਂਟਲ ਪ੍ਰਬੰਧਿਤ ਦੇਖਭਾਲ ਪਲਾਨਾਂ ਵਾਸਤੇ, ਕਿਰਪਾ ਕਰਕੇ ਸੰਪਰਕ ਇੱਥੇ ਵੇਖੋ।
ਸਪੈਸ਼ਲਿਟੀ ਮੈਂਟਲ ਹੈਲਥ ਸਰਵਿਸਿਜ਼
ਹਰੇਕ ਕਾਉਂਟੀ ਵਿੱਚ ਮੈਂਟਲ ਹੈਲਥ ਪਲਾਨ (MHP) ਉਹਨਾਂ ਦੀ ਕਾਉਂਟੀ ਵਿੱਚ Medi-Cal ਮੈਂਬਰਾਂ ਨੂੰ ਵਿ ਸ਼ੇਸ਼ ਦਿਮਾਗੀ ਸਿਹਤ ਸੇਵਾਵਾਂ (SMHS) ਪ੍ਰਦਾਨ ਕਰਨ ਜਾਂ ਪ੍ਰਬੰਧ ਕਰਨ ਲਈ ਜ਼ਿੰਮੇਵਾਰ ਹੈ।
ਜੇਕਰ ਤੁਸੀਂ ਜਾਂ ਫਿਰ ਕੋਈ ਉਹ ਜਿਸ ਨੂੰ ਤੁਸੀਂ ਜਾਣਦੇ ਹੋ, ਨੂੰ SMHS ਦੀ ਲੋੜ ਹੈ, ਕਿਰਪਾ ਕਰਕੇ https://www.dhcs.ca.gov/individuals/Pages/MHPContactList.aspx'ਤੇ ਜਾਣ ਦੁਆਰਾ ਆਪਣੇ ਕਾਉਂਟੀ MHP ਨਾਲ ਸੰਪਰਕ ਕਰੋ।
ਤੁਹਾਡੀ ਕਾਉਂਟੀ MHP ਤੋਂ ਇੱਕ ਮੈਂਬਰ ਹੈਂਡਬੁੱਕ ਉਪਲਬਧ ਹੈ ਅਤੇ ਇਸ ਵਿੱਚ ਹੇਠਾਂ ਦਿੱਤੇ ਵਿਸ਼ਿਆਂ ਅਤੇ ਹੋਰ ਬਹੁਤ ਕੁੱਝ ਸ਼ਾਮਲ ਹੈ:
- ਉਪਲਬਧ ਸੇਵਾਵਾਂ
- SMHS ਕਿਵੇਂ ਪ੍ਰਾਪਤ ਕਰੀਏ
- ਇੱਕ ਪ੍ਰਦਾਤਾ ਚੁਣਨਾ
- ਸਮੱਸਿਆ ਹੱਲ ਸੰਬੰਧੀ ਪ੍ਰਕਿਰਿਆਵਾਂ
- ਉੱਨਤ ਨਿਰਦੇਸ਼; ਅਤੇ
- ਮੈਂਬਰਾਂ ਦੇ ਹੱਕ ਅਤੇ ਜ਼ਿੰਮੇਵਾਰੀਆਂ
ਸਬਸਟੈਂਸ ਯੂਜ਼ ਡਿਸਆਰਡਰ ਸਰਵਿਸਿਜ਼
ਜੇਕਰ ਤੁਸੀਂ ਜਾਂ ਫਿਰ ਕੋਈ ਉਹ ਜਿਸ ਨੂੰ ਤੁਸੀਂ ਜਾਣਦੇ ਹੋ, ਨੂੰ ਸਬਸਟੈਂਸ ਯੂਜ਼ ਡਿਸਆਰਡਰ ਸਰਵਿਸਿਜ਼ ਜਾਂ ਹੋਰ ਜਨ ਜਨ �ਣਕਾਰੀ ਦੀ ਲੋੜ ਹੈ ਤਾਂ ਕਿਰਪਾ ਕਰਕੇ SUD ਕਾਉਂਟੀ ਐਕਸੈਸ ਲਾਈਨ ਦੀ ਵਰਤੋਂ ਕਰਕੇ ਆਪਣੀ ਕਾਉਂਟੀ ਨਾਲ ਸੰਪਰਕ ਕਰੋ: https://www.dhcs.ca.gov/individuals/Pages/SUD_County_Access_Lines.aspx.
ਡਰੱਗ Medi-Cal ਓਰਗਨਾਇਜ਼ਡ ਡਿਲੀਵਰੀ ਸਿਸਟਮ (DMC-ODS) ਵਿੱਚ ਹਿੱਸਾ ਲੈਣ ਵਾਲੇ ਕਾਉਂਟੀਆਂ ਦੇ ਵਸਨੀਕਾਂ ਲਈ, ਕਾਉਂਟੀ ਤੋ� ਂ ਇੱਕ ਮੈਂਬਰ ਹੈਂਡਬੁੱਕ ਉਪਲਬਧ ਹੈ ਅਤੇ ਇਸ ਵਿੱਚ ਹੇਠਾਂ ਦਿੱਤੇ ਵਿਸ਼ਿਆਂ ਅਤੇ ਹੋਰ ਬਹੁਤ ਕੁਝ ਸ਼ਾਮਲ ਹੈ:
- ਉਪਲਬਧ ਸੇਵਾਵਾਂ
- DMC-ODS ਸੇਵਾਵਾਂ ਤੱਕ ਪਹੁੰਚ ਕਰਨਾ
- ਇੱਕ ਪ੍ਰਦਾਤਾ ਚੁਣਨਾ
- ਸਮੱਸਿਆ ਹੱਲ ਸੰਬੰਧੀ ਪ੍ਰਕਿਰਿਆਵਾਂ
- ਉੱਨਤ ਨਿਰਦੇਸ਼; ਅਤੇ
- ਮੈਂਬਰਾਂ ਦੇ ਹੱਕ ਅਤੇ ਜ਼ਿੰਮੇਵਾਰੀਆਂ
ਕੈਲੀਫ਼ੋਰਨੀਆ ਵਿੱਚ SUD ਇਲਾਜ ਸੇਵਾਵਾਂ ਦੀ ਮੰਗ ਕਰਨ ਵਾਲੇ ਮੈਂਬਰ ਸਵੈਚਲਿਤ ਗੈਰ-ਐਮਰਜੈਂਸੀ ਪਦਾਰਥ ਵਰਤੋਂ ਵਿਕਾਰ (SUD) ਇਲਾਜ ਰੈਫਰਲ ਲਾਈਨ ਦੀ ਵਰਤੋਂ ਵੀ ਕਰ ਸਕਦੇ ਹਨ:
- ਸਟੇਟਵਾਈਡ ਟੋਲ ਫ਼੍ਰੀ: (800) 879-2772
- ਕੈਲੀਫ਼ੋਰਨੀਆ ਤੋਂ ਬਾਹਰ: (916) 327-3728